NRI ਸਭਾ ਪਾਂਸ਼ਟ ਵੈੱਲਫੇਅਰ ਸੁਸਾਇਟੀ (ਰਜਿ.) ਵਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਵਾਸਤੇ ਲਗਾਤਾਰ ਤੀਸਰੇ ਸਾਲ ਦੇ ਉਲੀਕੇ ਹੋਏ ਪ੍ਰੋਗਰਾਮ ਅਨੁਸਾਰ ਇਸ ਵਾਰ ਪਿੰਡ ਪਾਸ਼ਟ ਦੇ ਦਸਵੀਂ ਜਮਾਤ ਵਿੱਚੋਂ ਅੱਗੇ ਆਉਣ ਵਾਲੇ ਪਿੰਡ ਦੇ ਅਲੱਗ ਅਲੱਗ ਸਕੂਲਾਂ ਦੇ ਪਹਿਲੇ ਤੋਂ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਸਿਮਰਨ ਸਪੁੱਤਰੀ ਰਮੇਸ਼ ਕੁਮਾਰ, ਨਿਸ਼ਾ ਸਪੁੱਤਰੀ ਸੁੱਚਾ ਸਿੰਘ, ਗੁਰਕੀਰਤ ਸਿੰਘ ਸਪੁੱਤਰ ਸੁਖਦੇਵ ਸਿੰਘ, ਅੰਕੁਸ਼ ਖੋਸਲਾ ਸਪੁੱਤਰ ਵਿੱਕੀ ਅਤੇ ਮਨਪ੍ਰੀਤ ਸਪੁੱਤਰੀ ਸੋਢੀ ਰਾਮ ਨੂੰ ਸਰਕਾਰੀ ਹਾਈ ਸਕੂਲ ਦੀ ਪ੍ਰੇਅਰ ਗਰਾਂਊਂਡ ਵਿੱਚ ਇੰਨ੍ਹਾਂ ਦੇ ਮਾਪਿਆਂ, ਸਕੂਲ ਦੇ ਵਿਦਿਆਰਥੀਆਂ, ਸਟਾਫ਼ ਅਤੇ ਪਿੰਡ ਦੇ ਮੋਹਤਵਾਰ ਸੱਜਣਾ ਦੀ ਮੌਜੂਦਗੀ ਵਿੱਚ ਪਿੰਡ ਦੇ ਮੋਹਤਵਾਰ ਸੱਜਣਾ ਵਲੋਂ ਸਨਮਾਨ ਚਿੰਨ ਅਤੇ ਪੰਜ ਪੰਜ ਹਜ਼ਾਰ ਰੁਪਏ ਦੇ ਚੈੱਕਾਂ ਨਾਲ ਸਨਮਾਨਿਤ ਕੀਤਾ। ਬੱਚਿਆ ਅਤੇ ਇੰਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਐਨ.ਆਰ.ਆਈ. ਸਭਾ ਪਾਂਸ਼ਟਾ ਅਤੇ ਪਾਂਸ਼ਟਾ ਵੈਲਫ਼ੇਅਰ ਸੁਸਾਇਟੀ ਵਲੋਂ ਬਹੁਤ ਬਹੁਤ ਮੁਬਾਰਕਾਂ ਅਤੇ ਨਾਲ ਹੀ ਬੱਚਿਆ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦੀ ਹੈ।

26 ਜੁਲਾਈ 2023

NRI ਸਭਾ ਪਾਂਸ਼ਟ ਵੈਲਫੇਅਰ ਸੁਸਾਇਟੀ (ਰਜਿ) ਵਲੋਂ ਆਪਣੇ ਪਿਆਰੇ ਪਿੰਡ ਪਾਂਸ਼ਟਾ ਵਿੱਚ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ 26 ਜੁਲਾਈ 2023 ਦੇ ਦਿਨ ਸਰਕਾਰੀ ਹਾਈ ਸਕੂਲ ਪਾਂਸ਼ਟਾ ਵਿਖੇ ਪਿੰਡ ਦੇ ਦਸਵੀਂ ਕਲਾਸ ਵਿੱਚੋਂ ਅੱਗੇ ਆਏ ਪੰਜ ਵਿਦਿਆਰਥੀ ਰੀਆ ਸਪੁੱਤਰੀ ਸੁਰਿੰਦਰ ਕੁਮਾਰ, ਰਾਜਦੀਪ ਕੌਰ ਸਪੁੱਤਰੀ ਪਰਸ਼ੋਤਮ ਸਿੰਘ, ਨਵਜੋਤ ਸਪੁੱਤਰ ਰਸ਼ਪਾਲ ਸਿੰਘ, ਰੋਬਿਨ ਸਿੰਘ ਸਪੁੱਤਰ ਗੁਰਦੀਪ ਸਿੰਘ ਅਤੇ ਰਾਜੀਵ ਕੁਮਾਰ ਸਪੁੱਤਰ ਰਸ਼ਪਾਲ ਨੂੰ ਪੰਜ ਪੰਜ ਹਜਾਰ ਰੁਪਏ ਅਤੇ ਮਮੈਂਟੋ ਨਾਲ ਸਨਮਾਨਿਤ ਕੀਤਾ ਗਿਆ। ਪੁਹੰਚੇ ਸੱਜਣਾਂ ਦਾ ਧੰਨਵਾਦ ।।।

ਤਲਾਬ

NRI ਸਭਾ ਪਾਂਸ਼ਟਾ ਵੱਲੋਂ ਜੋ ਬਾਬਾ ਕਾਲੂ ਜੀ ਦੇ ਤਲਾਬ ਦੇ ਖਾਲੀ ਪਏ ਅੱਧੇ ਹਿੱਸੇ ਨੂੰ ਪਾਰਕ ਵਿੱਚ ਤਬਦੀਲ ਕਰਨ ਦਾ ਜੋ ਟੀਚਾ ਮਿੱਥਿਆ ਗਿਆ ਹੈ ( ਜੋ ਕਿ ਹੋ ਸਕਦਾ ਹੈ ਕਿ ਚਾਰ ਪੰਜ ਸਾਲ ਬਾਦ ਪਾਰਕ ਦਾ ਕੰਮ ਸ਼ੁਰੂ ਹੋਵੇ ਕਿਉਕਿ ਉਸ ਤੋ ਪਹਿਲਾਂ ਪਿੰਡ ਵਿੱਚ ਰਹਿੰਦਾ ਸਟ੍ਰੀਟ ਲਾਈਟਾਂ ਦਾ ਪ੍ਰੋਜੈਕਟ ਤਿੰਨ ਪੜਾਵਾਂ ਵਿੱਚ ਪੂਰਾ ਕਰਨਾ ਹੈ , ਇਹ ਕੰਮ ਇਸ ਤੋ ਪਹਿਲਾਂ ਵੀ ਹੋ ਸਕਦਾ ਹੈ ਜੇ ਪਿੰਡ ਪਾਂਸ਼ਟਾ ਦੇ ਬਾਹਰਲੇ ਦੇਸ਼ਾਂ ਵਿੱਚ ਬੈਠੇ ਵਸਨੀਕ ਸਭਾ ਦਾ ਮਾਲੀ ਤੌਰ ਤੇ ਸਾਥ ਦੇਣ ) ਉਸ ਦੀ ਸ਼ੁਰੂਆਤ ਅੱਜ ਪਿੰਡ ਦੇ ਪਤਵੰਤੇ ਸੱਜਣਾਂ ਅਤੇ ਸਭਾ ਦੇ ਵਲੰਟੀਅਰਜ਼ ਵੱਲੋਂ ਪ੍ਰਸਤਾਵਿਤ ਪਾਰਕ ਵਾਲੀ ਜਗ੍ਹਾ ਤੇ ਛਾਂਦਾਰ ਬੂਟੇ ( ਨਿੰਮ , ਅੰਬ,ਜਾਮਣ ਅਤੇ ਆਂਵਲਿਆਂ ) ਲਾਉਣ ਦਾ ਕੰਮ ਕੀਤਾ ਗਿਆ , ਸਭਾ ਇਸ ਕਾਰਜ ਵਾਸਤੇ ਪਿੰਡ ਦੇ ਪਤਵੰਤੇ ਸੱਜਣਾਂ , ਸਮਾਧ ਸ਼੍ਰੀ ਸਤਿ ਬਾਬਾ ਕਾਲੂ ਸਰਵਿਸ ਐਂਡ ਡਿਵੈਲਪਮੈਟ ਸੁਸਾਇਟੀ ਪਾਂਸ਼ਟਾ ਅਤੇ ਸਭਾ ਵਲੰਟੀਅਰਜ਼ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਅੱਗੇ ਤੋ ਵੀ ਇਸੇ ਤਰ੍ਹਾਂ ਸਹਿਯੋਗ ਦੀ ਉਮੀਦ ਕਰਦੀ ਹੈ

Aaj Tak

ਇਹ ਜਾਣਕਾਰੀ ਸਾਰੇ ਪਾਂਸ਼ਟਾ ਨਿਵਾਸੀਆਂ ਵਾਸਤੇ ਹੈ NRI Sabha Panchhat ਵੱਲੋਂ ਹੋਂਦ ਵਿੱਚ ਆਉਣ ਤੋ ਬਾਦ ਕਰਵਾਏ ਗਏ ਕੰਮਾਂ ਦੀ ਇਹ ਜਾਣਕਾਰੀ ਹੈ :-

1.ਪਾਂਛਟਾ ਦੀ ਅਨਾਜ ਮੰਡੀ ਵਿੱਚ ਲੱਗੀ ਸਿੱਧੇ ਜਲ ਸਪਲਾਈ ਵਾਲੀ ਮੋਟਰ ਲਈ ਹਰਜੀਤ ਸਿੰਘ ਰਾਜੂ ਵਲੋਂ NRI ਸਭਾ ਪਾਂਛਟਾ ਰਾਹੀਂ 80 ਹਜ਼ਾਰ ਰੁਪਏ ਦਾ ਸਹਿਯੋਗ ਗਰਾਮ ਪੰਚਾਇਤ ਪਾਂਛਟਾ ਨੂੰ ਦਿੱਤਾ ਗਿਆ

2.ਪਾਂਛਟਾ ਦੇ 6 ਮੁੱਖ ਰਸਤਿਆਂ-ਚੁਰੱਸਤਿਆਂ ਤੇ 18 ਕੈਮਰੇ 2 ਲੱਖ 53 ਹਜ਼ਾਰ 244 ਰੁਪਏ ਦੀ ਲਾਗਤ ਨਾਲ ਲਗਵਾਏ ਗਏ ਹਨ।

3.ਪਬਲਿਕ ਹਾਈ ਸਕੂਲ ਪਾਂਸ਼ਟਾ-ਨਰੂੜ ਦੀ ਫੁੱਟਬਾਲ ਗਰਾਂਊਂਡ ਵਿੱਚ 6 ਲੱਖ 35 ਹਜ਼ਾਰ 050 ਰੁਪਏ ਦੀ ਲਾਗਤ ਨਾਲ ਲਾਈਟਾਂ ਲਗਵਾਈਆਂ ਗਈਆ, ਜੈਨਰੇਟਰ ਮੁਹੱਈਆ ਕਰਵਾਇਆ ਗਿਆ, ਖਿਡਾਰੀਆਂ ਦੀ ਸਹੂਲਤ ਲਈ ਇੱਕ ਸਟੋਰੇਜ ਰੂਮ ਤਿਆਰ ਕਰਵਾਇਆ ਗਿਆ ਤੇ ਚਾਰਦੀਵਾਰੀ ਦੀ ਮੁਰੰਮਤ ਕਰਵਾਈ ਗਈ ਹੈ।

4.ਪੱਤੀ ਗਾਦਨ ਦੇ NRI ਨੌਜਵਾਨਾਂ ਵਲੋਂ ਪਾਂਛਟਾ ਦੇ ਚੋਅ ਵਾਲੇ ਪਾਸੇ ਸਟਰੀਟ ਲਾਈਟਾਂ ਲਗਵਾਈਆਂ ਗਈਆਂ ਸਨ।NRI ਸਭਾ ਪਾਂਛਟਾ ਨੇ ਇਸਨੂੰ ਅੱਗੇ ਵਧਾਉਂਦੇ ਹੋਏ ਨਰੂੜ ਵਾਲੇ ਪਾਸੇ ਤੋਂ ਨਹਿਰ ਵਾਲੇ ਦੋਵਾਂ ਪੁਲਾਂ ਤੱਕ ਤੇ ਅੱਡੇ ਤੋਂ ਬੰਨਢਾਕੇ ਤੱਕ 11 ਲੱਖ 95 ਹਜ਼ਾਰ 862 ਰੁਪਏ ਦੀ ਲਾਗਤ ਨਾਲ 101 ਲਾਈਟਾਂ ਲਗਵਾਈਆਂ ਹਨ।

5.ਹੁਣ ਤੱਕ ਇਹਨਾਂ 101 ਲਾਈਟਾਂ ਦੇ ਬਿਜਲੀ ਬਿੱਲ ਦੇ 23 ਹਜ਼ਾਰ 7 ਸੌ 25 ਰੁਪਏ NRI ਸਭਾ ਪਾਂਛਟਾ ਵਲੋਂ ਅਦਾ ਕੀਤੇ ਗਏ ਹਨ।

6.ਪਿੰਡ ਪਾਸ਼ਟਾ ਦੇ ਵਸਨੀਕ ਤੇ ਪਿੰਡ ਦੇ ਲੋਕਲ ਸਕੂਲਾਂ ਚੱ ਦਸਵੀ ਚੱ ਪੜ੍ਹਨ ਵਾਲੇ 6 ਹੋਣਹਾਰ ਬੱਚਿਆਂ ਨੂੰ ਪੰਜ ਪੰਜ ਹਜ਼ਾਰ ਦੇ ਛੇ ਵਜ਼ੀਫ਼ੇ ਸਭਾ ਵੱਲੋਂ ਪ੍ਰਦਾਨ ਕੀਤੇ ਗਏ , ਇਸ ਵਿੱਚ ਵਜ਼ੀਫ਼ਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਮੈਰਿਟ ਦੇ ਅਧਾਰ ਤੇ ਸਭਾ ਦੇ ਵਲੰਟੀਅਰਾਂ ਵੱਲੋਂ ਸਕੂਲਾਂ ਨਾਲ ਮਿਲਕੇ ਕੀਤੀ ਗਈ

****** ਸਭਾ ਦੇ ਭਵਿੱਖ ਵਿੱਚ ਆਉਣ ਵਾਲੇ ਪ੍ਰੋਜੈਕਟ******

1.ਪਾਂਛਟਾ ਦੇ ਬਾਕੀ ਰਹਿੰਦੇ ਹਿੱਸੇ ਵਿੱਚ ਲੱਗਭੱਗ 15 ਲੱਖ ਰੁਪਏ ਦੀ ਲਾਗਤ ਨਾਲ ਲੱਗਭੱਗ 125 ਸੋਲਰ ਸਟਰੀਟ ਲਾਈਟਾਂ ਲਗਵਾਈਆਂ ਜਾਣਗੀਆਂ।

2.ਸਭਾ ਵੱਲੋਂ ਪਿੰਡ ਵਿੱਚ ਇੱਕ ਲਾਇਬ੍ਰੇਰੀ ਬਣਾਉਣ ਦੀ ਯੋਜਨਾ ਹੈ ਜਿਸ ਵਾਸਤੇ ਪਿੰਡ ਦੇ ਵਿਚਕਾਰ ਖਾਈ ਵਿੱਚ ਸਵਰਗਵਾਸੀ ਗੁਰਮੀਤ ਸਿੰਘ ਜੀ ਦੇ ਪਰਵਾਰ ਵੱਲੋਂ ਆਪਣੀ ਥਾਂ ਸਭਾ ਨੂੰ ਉਪਲਵਧ ਕਰਵਾਉਣ ਦੀ ਸਹਿਮਤੀ ਉਨਾਂ ਦੇ ਸਪੁੱਤਰ ਸ. ਤਰਲੋਚਨ ਸਿੰਘ ਵੱਲੋਂ ਦੇ ਦਿੱਤੀ ਗਈ ਹੈ ਤੇ ਸਭਾ ਉਸ ਜਗ੍ਹਾ ਤੇ ਪਿੰਡ ਦੇ ਸੋਲਰ ਲਾਈਟਾਂ ਦੇ ਪ੍ਰੋਜੈਕਟ ਨੂੰ ਪੂਰਾ ਕਰਨ ਤੋ ਬਾਦ ਲਾਏਬ੍ਰੇਰੀ ਸ਼ੁਰੂ ਕਰਨ ਲਈ ਉਪਰਾਲਾ ਕਰੇਗੀ ॥

3.ਸਭਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਪਿੰਡ ਵਾਸੀਆਂ ਤੇ ਪੰਚਾਇਤ ਦੇ ਸਹਿਯੋਗ ਨਾਲ ਤਲਾਬ ਦੇ ਖਾਲੀ ਪਏ ਹਿੱਸੇ ਨੂੰ ਇੱਕ ਸੁੰਦਰ ਪਾਰਕ ਵਿੱਚ ਤਬਦੀਲ ਕਰਨ ਦੀ ਤਜਵੀਜ਼ ਹੈ ਜਿਸ ਉੱਤੇ ਜਲਦੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ ॥॥॥

ਪਾਂਛਟਾ ਦੀ ਬਿਹਤਰੀ ਲਈ ਪਿੰਡ ਵਾਸੀਆਂ ਤੇ NRI’s ਨੂੰ NRI ਸਭਾ ਪਾਂਛਟਾ ਨਾਲ ਜੁੜਨ ਤੇ ਸਹਿਯੋਗ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। 🙏

ਸੋਲਰ ਸਟਰੀਟ ਲਾਈਟ ਪ੍ਰੋਜੈਕਟ

NRI ਸਭਾ ਪਾਂਸ਼ਟਾ ਵਲੋਂ ਆਪਣੇ ਪਿਆਰੇ ਪਿੰਡ ਪਾਂਸ਼ਟਾ ਵਿੱਚ

ਸਟਰੀਟ ਲਾਈਟਾਂ ਲਾਉਣ ਦੇ ਪਹਿਲੇ ਪੜਾਅ ਵਿੱਚ ਮਾਡਲ ਟਾਊਨ, ਬੰਨ੍ਹ ਢਾਕਾ ਸਮੇਤ ਫਿਰਨੀ ਤੋਂ ਬਾਹਰ ਨਿਕਲਦੇ ਸਮੁੱਚੇ ਰਸਤਿਆਂ ਤੇ ਸੱਤ ਲੱਖ ਚਾਲੀ ਹਜ਼ਾਰ ਤਿੰਨ ਸੌ ਨੌ(Rs.740309) ਰੁਪਏ ਦੀ ਲਾਗਤ ਨਾਲ 55 ਸੋਲਰ ਲਾਈਟਾਂ ਲਗਵਾਈਆਂ ਗਈਆਂ ਹਨ।

ਫਿਰਨੀ ਤੋਂ ਅੰਦਰਲੇ ਬਾਕੀ ਰਹਿੰਦੇ ਪਾਂਸ਼ਟਾ ਵਿੱਚ ਲੱਗਭੱਗ 60 ਤੋਂ 70 ਸਟਰੀਟ ਲਾਈਟਾਂ ਲੱਗਭੱਗ ਸੱਤ ਲੱਖ ਰੁਪਏ (Rs.700000) ਦੀ ਲਾਗਤ ਨਾਲ ਜਲਦ ਲਗਵਾਈਆਂ ਜਾਣਗੀਆਂ।

2023 ਲਈ ਸਾਲਾਨਾ ਪੱਚੀ ਹਜ਼ਾਰ ਰੁਪਏ (Rs.25000) ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਜਲਦ ਦਿੱਤੇ ਜਾਣਗੇ।

ਸਮੂਹ ਸਹਿਯੋਗੀ ਸੱਜਣਾਂ ਦਾ ਧੰਨਵਾਦ 

NRI ਸਭਾ ਪਾਂਸ਼ਟਾ ਵਲੋਂ 2020 ਤੋਂ ਹੁਣ ਤੱਕ ਕੀਤੇ ਕਾਰਜ

ਉੱਨੀ ਲੱਖ ਛੱਤੀ ਹਜ਼ਾਰ ਇੱਕ ਸੌ ਇਕੱਤਰ (Rs.1936171) ਰੁਪਏ ਦੀਆਂ 156 ਸਟਰੀਟ ਲਾਈਟਾਂ

ਤਿੰਨ ਲੱਖ ਤੇਤੀ ਹਜ਼ਾਰ ਤਿੰਨ ਸੌ ਇਕੱਤੀ (Rs.333331) ਰੁਪਏ ਦੇ 18 ਸਕਿਉਰਟੀ ਕੈਮਰੇ 

ਛੇ ਲੱਖ ਛੱਤੀ ਹਜ਼ਾਰ ਸੱਤ ਸੌ ਸਤਵੰਜਾ (Rs.636757) ਰੁਪਏ ਦੇ 24 ਫਲੱਡ ਲਾਈਟਾਂ ਸਮੇਤ ਹੋਰ ਕੰਮ ਫੁੱਟਬਾਲ ਗਰਾਊਂਡ ਵਿੱਚ

ਸੰਨ 2022 ਵਿੱਚ ਤੀਹ ਹਜ਼ਾਰ ਰੁਪਏ (Rs.30000) ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਜ਼ੀਫੇ

ਇੱਕਤਾਲ਼ੀ ਹਜਾਰ ਅੱਠ ਸੋ ਰੁਪਏ (Rs.41,800) ਬਾਬਾ ਕਾਲੂ ਤਲਾਅ ਵਿੱਚ ਪਾਰਕ ਦੇ ਮੁੱਢਲੇ ਕੰਮ ਲਈ 

ਹੁਣ ਤੱਕ ਸਟਰੀਟ ਲਾਈਟਾਂ ਦੇ ਬਿਜਲੀ ਦੇ ਬਿੱਲ ਇਕਹਾਟ ਹਜ਼ਾਰ ਪੰਜ ਸੋ ਬਹੱਤਰ ਰੁਪਏ

ਅੱਸੀ ਹਜ਼ਾਰ ਰੁਪਏ (Rs.80000) ਘਰਾਂ ਵਿੱਚ ਜਲ ਸਪਲਾਈ ਲਈ ਦਾਣਾ ਮੰਡੀ ਲਾਗੇ ਲੱਗੇ ਟਿਊਬਵੈੱਲ ਲਈ 

NRI ਸਭਾ ਪਾਂਸ਼ਟਾ ਵਲੋਂ ਅਗਸਤ 2020 ਵਿੱਚ ਹੋਂਦ ਵਿੱਚ ਆਉਣ ਤੋਂ ਬਾਅਦ ਪਿਛਲੇ 33 ਮਹੀਨਿਆਂ ਵਿੱਚ ਲੱਗਭੱਗ ਇਕੱਤੀ ਲੱਖ ਅੱਠ ਸੌ ਇਕੱਤੀ ਰੁਪਏ ਪਾਂਸ਼ਟਾ ਦੇ ਸਮਾਜਿਕ ਵਿਕਾਸ ਲਈ ਖਰਚ ਕੀਤੇ ਗਏ ਹਨ।

ਨੋਟ : NRI ਸਭਾ ਪਾਂਸ਼ਟਾ ਇੱਕ ਖ਼ੁਦਮੁਖ਼ਤਿਆਰ, ਨਿਰੋਲ ਸਮਾਜਿਕ ਤੇ ਗੈਰ ਸਿਆਸੀ ਸੰਸਥਾ ਹੈ ਜੋ ਕਿ ਸਮੁੱਚੇ ਪਾਂਸ਼ਟਾ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ।

ਧੰਨਵਾਦ 

NRI ਸਭਾ ਪਾਂਸ਼ਟਾ (ਕਨੇਡਾ)

ਕਲਾਸ ਦਸਵੀਂ ਮੈਰਿਟ ਸਕਾਲਰਸ਼ਿਪ 2022 : ਜੇਤੂਆਂ ਦੀ ਸੂਚੀ

S.No.
NAME OF AWARDEEFATHER’s NAMESCHOOL MARKS OBTAINEDTOTAL MARKSPERCENTAGE
1Ram Rattan
Sh. Subodh Gupta

GHS Panchhat
57865088.92
2Renu BalaSh. Chet Ram
GHS Panchhat
54065083.07
3Mamta GillSh. Pawan Kumar
St. Soldier Public School Panchhat
53965082.90
4Sumanpreet KaurSh. Jaidev Singh
Sh. Guru Hargobind Sikh Missionary Public School Panchhat
53765082.61
5BhavjotSh. Kulwinder Singh
St. Soldier Public School Panchhat
53365082.00
6Prabhjit SinghS. Gurnam SinghPublic Sen Sec school Panchhata Narur53365082.00

ਉਪਰੋਕਤ ਸੂਚੀ ਅਨੁਸਾਰ, NRI ਸਭਾ ਵਲੋਂ ਇਨ੍ਹਾਂ 6 ਬੱਚਿਆਂ ਨੂੰ ਪੰਜ – ਪੰਜ ਹਜ਼ਾਰ ਰੁਪਏ ਸਕਾਲਰਸ਼ਿਪ ਵਜੋਂ ਦਿੱਤੇ ਗਏ I ਇਨ੍ਹਾਂ ਬੱਚਿਆਂ, ਇਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਬਹੁੱਤ-ਬਹੁੱਤ ਮੁਬਾਰਕਾਂ I ਇਨ੍ਹਾਂ ਬੱਚਿਆਂ ਦੇ ਉਜਵੱਲ ਭਵਿੱਖ ਦੀ ਅਸੀਂ ਕਾਮਨਾ ਕਰਦੇ ਹਾਂ I

ਮੈਰਿਟ ਸਕਾਲਰਸ਼ਿਪ ਦਸਵੀਂ ਜਮਾਤ  2022

ਐਨ ਆਰ ਆਈ ਸਭਾ ਦਸਵੀਂ ਜਮਾਤ (ਅਕਾਦਮਿਕ ਸੈਸ਼ਨ 2021-22) ਦੇ ਹੋਣਹਾਰ ਵਿਦਿਆਰਥੀਆਂ ਨੂੰ 5000 ਰੁਪਏ ਦੇ ਪੰਜ ਵਜ਼ੀਫ਼ੇ ਪ੍ਰਦਾਨ ਕਰੇਗੀ। 

ਯੋਗਤਾ:

  1. ਇਹ ਸਕੀਮ ਦਸਵੀਂ ਜਮਾਤ ਦੇ ਵਿਦਿਆਰਥੀਆਂ (ਅਕਾਦਮਿਕ ਸੈਸ਼ਨ 2021-22) ਲਈ ਹੈ।
  2. ਬਿਨੈਕਾਰ ਪਿੰਡ ਪਾਂਛਟ ਦਾ ਵਸਨੀਕ ਹੋਣਾ ਚਾਹੀਦਾ ਹੈ।
  3. ਬਿਨੈਕਾਰ ਪਿੰਡ ਪਾਂਛਟ ਵਿੱਚ ਸਥਿਤ ਕਿਸੇ ਵੀ ਸਕੂਲ (ਪ੍ਰਾਈਵੇਟ, ਸਰਕਾਰੀ, ਸਹਾਇਤਾ ਪ੍ਰਾਪਤ) ਦਾ ਵਿਦਿਆਰਥੀ ਹੋਣਾ ਚਾਹੀਦਾ ਹੈ ਜਾਂ ਬਿਨੈਕਾਰ  ਪਿੰਡ ਪਾਂਛਟ ਦੇ ਬਾਹਰ ਸਥਿਤ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਦਾ ਵਿਦਿਆਰਥੀ ਹੋਣਾ ਚਾਹੀਦਾ ਹੈ।
  4. ਬਿਨੈਕਾਰ ਦੇ ਘੱਟੋ-ਘੱਟ 70% ਅੰਕ ਹੋਣੇ ਚਾਹੀਦੇ ਹਨ।

ਅਰਜ਼ੀ ਕਿਵੇਂ ਦੇਣੀ ਹੈ:

  1. ਪਿੰਡ ਦੇ ਸਕੂਲ: ਪਿੰਡ ਦੇ ਸਕੂਲ ਮੁਖੀ ਆਪਣੇ ਸਕੂਲਾਂ ਦੇ ਬੱਚਿਆਂ ਦੇ ਨਾਂ ਨਿਰਧਾਰਿਤ ਪ੍ਰੋਫਾਰਮੇ ਤੇ ਭਰਕੇ ਭੇਜ ਸਕਦੇ ਹਨ I
  2. ਬਾਹਰਲੇ ਸਕੂਲ: ਪਿੰਡੋਂ ਬਾਹਰਲੇ ਸਕੂਲਾਂ ਦੇ ਵਿਦਿਆਰਥੀ ਆਪਣੀ ਅਰਜ਼ੀ ਨਿਰਧਾਰਿਤ ਪ੍ਰੋਫਾਰਮੇ ਤੇ ਆਪ ਹੀ ਭਰਕੇ ਭੇਜ ਸਕਦੇ ਹਨ I 
  3. ਹੋਰ ਸਹਾਇਤਾ ਅਤੇ ਜਾਣਕਾਰੀ ਲਈ ਮਾਸਟਰ ਜੋਗਾ ਸਿੰਘ 9815399043 ਨਾਲ ਸੰਪਰਕ ਕੀਤਾ ਜਾਵੇ।
  4. ਨਤੀਜਾ ਘੋਸ਼ਿਤ ਹੋਣ ਦੇ 15 ਦਿਨ ਦੇ ਅੰਦਰ-ਅੰਦਰ ਅਰਜ਼ੀਆਂ ਭੇਜੀਆਂ ਜਾਣ I

ਅਰਜ਼ੀ ਕਿੱਥੇ ਦੇਣੀ ਹੈ:

ਅਰਜ਼ੀ ਮੁਕੰਮਲ ਤੌਰ ਤੇ ਭਰ ਕੇ  nrisabhapanchhat@gmail.com ‘ਤੇ ਈਮੇਲ ਕੀਤੀ ਜਾ ਸਕਦੀ ਹੈ ਜਾਂ ਮਾਸਟਰ ਜੋਗਾ ਸਿੰਘ ਕੋਲ ਜਮ੍ਹਾਂ ਕਰਵਾਈ ਜਾ ਸਕਦੀ ਹੈ।

ਮਾਸਟਰ ਜੋਗਾ ਸਿੰਘ ਪ੍ਰਾਪਤ ਹੋਈਆਂ ਸਾਰੀਆਂ ਅਰਜ਼ੀਆਂ ਦੀ ਪੜਤਾਲ ਕਰਨਗੇ ਅਤੇ ਪੰਜ ਹੋਣਹਾਰ ਵਿਦਿਆਰਥੀਆਂ ਦੀ ਚੋਣ ਨਿਰੋਲ ਮੈਰਿਟ ‘ਤੇ ਬਿਨਾਂ ਕਿਸੇ ਪੱਖਪਾਤ ਦੇ ਕਰਨਗੇ।  ਉਨ੍ਹਾਂ ਦਾ  ਫੈਸਲਾ ਅੰਤਿਮ ਹੋਵੇਗਾ ਅਤੇ ਸਾਰਿਆਂ ਲਈ ਪਾਬੰਦ ਹੋਵੇਗਾ।

CLASS X MERIT SCHOLARSHIPS  2022

NRI Sabha shall award five scholarships of Rs. 5000 each to meritorious students of class X (Academic Session 2021-22)

Eligibility:

  1. This scheme is for Class X students Academic Session 2021-22.
  2. The applicant should be a resident of Village Panchhat.
  3. The applicant should be a student of any school(private, govt., aided) based in Village Panchhat OR the applicant should be a student of govt./govt. aided school based outside village Panchhat.
  4. The applicant should have scored at least 70% marks.

How to apply:

  1. Village Schools: The School Heads from the village can send in the names(on prescribed proforma) of their students.
  2. Outside Schools: The students enrolled outside the village can send in their applications on prescribed proforma themselves.
  3. Master Joga Singh 9815399043 can be approached for more information and assistance.
  4. Apply within 15 days after declaration of results.

Where to apply:

An application duly completed can be emailed to nrisbhapanchhat@gmail.com or deposited with Master Joga Singh.

Master Joga Singh (9815399043) shall scrutinize all the received applications and select the five meritorious students strictly on merit without any bias or prejudice. His decision will be final and binding on all.

PROJECT SECURITY CAMERAS

ਪ੍ਰੋਜੈਕਟ ਸਕਿਉਰਿਟੀ ਕੈਮਰੇ

ਸਭਾ ਵਲੋਂ ਪਿੰਡ ਵਿੱਚ ਛੇ ਥਾਵਾਂ ਤੇ ਸਕਿਉਰਿਟੀ ਕੈਮਰੇ ਲਗਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ I ਇਹ ਥਾਵਾਂ ਹਨ – ਬਾਬਾ ਕਾਲੂ ਮੰਦਿਰ, ਫੱਲਿਆਣਾ- ਬਘਾਣਾ ਮੋੜ, ਬੱਸ ਅੱਡਾ, ਪੁਲਿਸ ਚੋਂਕੀ ਮੋੜ, ਬਨਢਾਕਾ – ਅਜਨੋਹਾ ਮੋੜ ਅਤੇ ਜਲਵੇਹੜਾ ਮੋੜ I ਹਰ ਇੱਕ ਥਾਂ ਤੇ ਤਿੰਨ ਕੈਮਰੇ ਲਗਾਏ ਗਏ ਹਨ I ਸਾਰੀਆਂ ਥਾਵਾਂ ਤੇ hikvision ਬ੍ਰਾਂਡ ਦੇ 6MP ਕੈਮਰੇ ਲਗਾਏ ਗਏ ਹਨ I ਇਹ ਪ੍ਰੋਜੈਕਟ ਭਾਮ ਸਥਿਤ Navjot  computers & Security Systems ਵਲੋਂ ਸੰਪੂਰਨ ਕੀਤਾ ਗਿਆ I ਅਸੀਂ ਧੰਨਵਾਦੀ ਹਾਂ ਉੰਨਾ ਅਦਾਰਿਆਂ/ਪਰਿਵਾਰਾਂ ਦੇ ਜਿੰਨਾ ਨੇ ਆਪਣੀ ਪ੍ਰਾਪਰਟੀ ਤੇ ਇਹ ਕੈਮਰੇ ਲਗਾਉਣ ਦੀ ਸਾਨੂੰ ਆਗਿਆ ਦਿੱਤੀ I ਸਰਪੰਚ ਸਾਹਿਬ, ਪੰਚਾਇਤ ਅਤੇ ਸਭਾ ਦੀ ਵਲੰਟੀਅਰ ਟੀਮ ਦਾ ਵੀ ਸਹਿਯੋਗ ਦੇਣ ਲਈ ਵਿਸ਼ੇਸ਼ ਧੰਨਵਾਦ I 

Sabha has finished installation of Security Cameras at six sites in the village. These sites are- Baba Kalu Mandir, Falliana-Baghan Morr, Bus Adda, Police Chonki Morr, Bandhakka-Ajnoha Morr and Jalwehra Morr. Each site has three Cameras. All sites are equipped with 6MP Hikvision Brand Cameras. This project is commissioned by Navjot  computers & Security Systems of Bham. We are very grateful to businesses/families who have allowed their property to be used for the installation of Cameras. Special thanks to Sarpanch Sahib, panchayat and our volunteer team for their cooperation.

PROJECT PLAYGROUND LIGHTING

ਪ੍ਰੋਜੈਕਟ ਪਲੇਗਰਾਊਂਡ ਲਾਈਟਿੰਗ

ਐਨ ਆਰ ਆਈ ਸਭਾ ਨੇ ਪਬਲਿਕ ਹਾਈ ਸਕੂਲ ਪਾਂਛਟਾ ਦੀ ਗਰਾਉਂਡ ਵਿੱਚ ਇੱਕ ਸਪੋਰਟਸ/ਸਟੋਰੇਜ ਰੂਮ ਦਾ ਨਿਰਮਾਣ, ਛੇ ਪੋਲਾਂ ਤੇ 24X200W ਦੀਆਂ ਫਲੱਡ ਲਾਈਟਾਂ ਲਗਾਉਣ, ਇੱਕ 10KVA ਦਾ ਤਿੰਨ ਫੇਜ਼ ਜਨਰੇਟਰ ਦੀ ਖਰੀਦ ਅਤੇ ਉਸ ਦੇ ਰੱਖਣ ਲਈ ਸ਼ੈੱਡ ਦਾ ਨਿਰਮਾਣ ਅਤੇ ਗਰਾਉਂਡ ਦੀ ਚਾਰਦੀਵਾਰੀ ਦੀ ਮੁਰੰਮਤ/ਸਫੈਦੀ ਕਰਨ ਉਪਰੰਤ ਇਹ ਪ੍ਰੋਜੈਕਟ ਸਕੂਲ ਕਮੇਟੀ ਨੂੰ ਇੰਤਜ਼ਾਮ/ਦੇਖ-ਰੇਖ ਲਈ ਸੌੰਪ ਦਿੱਤਾ ਹੈ I ਇਸ ਸਹੂਲਤ ਦੀ ਵਰਤੋਂ ਨਗਰ ਨਿਵਾਸੀ ਅਤੇ ਪਿੰਡ ਵਿਚਲੇ ਸਾਰੇ ਸਪੋਰਟਸ ਕਲੱਬ ਕਰ ਸੱਕਣਗੇ I ਜਦੋਂ ਤੱਕ ਸਭਾ ਦੀ ਹੋਂਦ ਹੈ, ਸਭਾ ਲਾਈਟਾਂ ਅਤੇ ਜਨਰੇਟਰ ਦੀ ਮੁਰੰਮਤ ਕਰਾਉਣ ਲਈ ਵਚਨਵੱਧ ਹੈ I ਪ੍ਰੋਜੈਕਟ ਤੇ ਕੁੱਲ ਖਰਚ: 6 ਲੱਖ 36 ਹਜ਼ਾਰ 757 ਰੁਪਏ

NRI Sabha, after having finished the construction of a Sports/Storage Room, installation of 6 poles with 24X200W flood lights, purchase of a 10KVA Three-phase Generator and the construction of a shed for the generator, and the repair/white-washing of the compound wall at Public High School playground, has handed over this project to the School Management Committee for upkeep/maintenance. Village residents and the sports clubs running in the village shall be able to use this facility. As long as Sabha exists, it stands committed to fund the repair/maintenance of the lights and the generator. Total Expenditure on this project: Rs. Six Lacs Thirty Six Thousand Seven Hundred Fifty Seven

ਪ੍ਰੋਜੈਕਟ ਪਲੇਗਰਾੳਂਡ : ਸਟੋਰੇਜ ਰੂਮ

ਐਨ ਆਰ ਆਈ ਸਭਾ ਪਾਂਛਟ ਨੇ ਪਬਲਿਕ ਹਾਈ ਸਕੂਲ ਦੇ ਖੇਡ ਮੈਦਾਨ ਵਿਚ ਖਿਡਾਰੀਆਂ ਲਈ ਸਟੋਰੇਜ ਰੂਮ ਦੀ ਤਿਆਰੀ ਕਾਰਵਾਈ ਹੈ ਜਿੱਥੇ ਖਿਡਾਰੀ ਆਪਣਾ ਸਾਮਾਨ ਅਤੇ ਖੇਡ ਦਾ ਸਾਮਾਨ ਸੁਰੱਖਿਅਤ ਰੱਖ ਸੱਕਣਗੇ ਹੈ।ਇਸ ਪ੍ਰਾਜੈਕਟ ਤੇ ਕੰਮ ਕਰਨ ਦੀ ਮੰਨਜੂਰੀ ਦੇਣ ਲਈ ਅਸੀਂ ਸਕੂਲ ਪ੍ਰਬੰਧਕ ਕਮੇਟੀ ਦੇ ਬਹੁੱਤ ਧੰਨਵਾਦੀ ਹਾਂ I ਇੰਜੀਨਿਅਰ ਪਰਮਜੀਤ ਸਿੰਘ ਦੀ ਕੰਪਨੀ ਨੂੰ ਉਸਾਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਪਿੰਡ ਪੱਧਰ ਦੀ ਇੱਕ ਟੀਮ, ਜਿਸ ਵਿੱਚ ਸਰਪੰਚ ਹਰਜੀਤ ਸਿੰਘ, ਸ. ਸੁਰਿੰਦਰ ਸਿੰਘ, ਮਾਸਟਰ ਜੋਗਾ ਸਿੰਘ, ਅਤੇ ਮਾਸਟਰ ਹਰਜੀਤ ਸਿੰਘ ਸ਼ਾਮਲ ਹਨ, ਨੇ ਇਸ ਪ੍ਰੋਜੈਕਟ ਨੂੰ ਸੰਪੂਰਨ ਕਰਨ ਵਿੱਚ ਆਪਣਾ ਸਹਿਯੋਗ ਦਿੱਤਾ।

ਨਾਲ ਹੀ, ਸੋਲਰ ਸਟ੍ਰੀਟ ਲਾਈਟਿੰਗ ਦੇ ਪਹਿਲੇ ਪੜਾਅ ਨੂੰ ਨਿਰਵਿਘਨ ਚਲਦੇ ਰੱਖਣ ਲਈ, ਐਨ ਆਰ ਆਈ ਸਭਾ ਨੇ ਗ੍ਰਾਮ ਪੰਚਾਇਤ ਨਾਲ ਅਗਲੇ ਦੋ ਸਾਲ ਤਕ ਬਿਜਲੀ ਦਾ ਬਿੱਲ ਅਤੇ ਸੰਬੰਧਿਤ ਖਰਚੇ ਕਰਨ ਦਾ ਲਿਖਤੀ ਕਰਾਰ ਕੀਤਾ ਹੈ I ਪਿੰਡ ਦੀ ਪੰਚਾਇਤ ਕੋਲ ਆਮਦਨ ਦੇ ਕੋਈ ਸਾਧਨ ਨਾ ਹੋਣ ਕਰਕੇ ਅਜਿਹਾ ਕਰਨਾ ਜਰੂਰੀ ਸੀ ਅਤੇ ਕਿਉਂ ਜੋ ਇਹ ਖਰਚਾ ਐਨ ਆਰ ਆਈ ਸਭਾ (ਕਨੇਡਾ) ਦੇ ਬੱਜਟ ਵਿਚੋਂ ਕੀਤਾ ਜਾਵੇਗਾ ਇਸ ਲਈ ਲਿਖਤੀ ਕਰਾਰ ਕਰਨਾ ਕਨੇਡਾ ਦੇ ਕਾਨੂੰਨ ਦੀ ਤਸੱਲੀ ਲਈ ਸਾਡੀ ਲੋੜ ਵੀ ਸੀ I (ਇਹ ਪ੍ਰੋਜੈਕਟ ਭਾਵੇਂ ਸੂਰਜੀ ਊਰਜਾ ਤੇ ਅਧਾਰਤ ਹੈ, ਉਸ ਦੇ ਬਾਵਜੂਦ ਇਸ ਦਾ ਬਿੱਲ ਆਵੇਗਾ ਕਿਉਂ ਕਿ ਜਿੰਨੀ ਬਿਜਲੀ ਦੀ ਖਪਤ ਹੋਵੇਗੀ ਉੰਨਾ ਬਿਜਲੀ ਦਾ ਉਤਪਾਦਨ ਨਹੀਂ ਹੋ ਸਕੇਗਾ I ਉਸ ਦਾ ਕਾਰਨ ਦਿਨ ਸਮੇਂ ਬਿਜਲੀ ਬੰਦ ਰਹਿਣਾ, ਬੱਦਲ ਹੋਂਣਾ, ਸੋਲਰ ਪੈਨਲ ਤੇ ਧੂੜ ਪੈਣਾ, ਬਿਜਲੀ ਬੋਰਡ ਦੀ 80% ਤਕ ਉਤਪਾਦਨ ਕਰਨ ਦੀ ਹੱਦ, ਆਦਿ )

PROJECT PLAYGROUND: STORAGE ROOM

NRI Sabha Panchhat has finished construction of a storage room for the players at Public High School playground where the players can keep their personal things and sports equipment safely. Sabha is greatly thankful of the School Management for granting us permission to go ahead with this project. Er. Parmjit Singh’s firm was entrusted with the construction works and a village level team comprising Sarpanch Harjit Singh, S. Surinder Singh, Master Joga Singh, and Master Harjit Singh provided their full support in the completion of this project. 

Also, Sabha has signed a two year MOU with Gram Panchayat for paying the electricity bills and associated expenses of the phase 1 of the solar street lighting, to ensure its uninterrupted functioning. It was necessary to do so as the Village Panchayat  has no sources of income and since this expenditure would be made from the budget of the NRI Sabha (Canada), a written agreement was needed in order to fulfil the requirements of the Canadian law. (Even though the project is based on solar energy, it will be billed because it will not be able to generate as much electricity as it consumes. The various reasons could be the  power outages during the day, cloud cover, dust on solar panels, power board limiting production to 80% of the sanctioned load, etc)

PROJECT STREET LIGHTING (PHASE 1)

This project was commissioned by Eco Global Sales Corporation of Batala. A 5KW Solar power plant has been installed at Baba Kalu Mandir which supports 101 LED Lights(30W) on the perimeter road of the village.

A team comprising of Sarpanch Harjeet Singh, Shri Chandra Kant Singh, Master Harjit Singh Lucky, Er. Paramjit Singh Pamma, Shri Dharampal Bhatia, Paramjit Kalra Bobby, Master Dharminder Singh Vicky and S. Harjit Singh Raju provided all necessary support in carrying out this project.

We thank Sh. Jagdish Kumar, President of Baba Kalu Mandir’s managing committee, and other members who extended us full cooperation.

FOOD FOR THOUGHT: Volunteering

ਸਵੈਸੇਵੀ ਬਣਨਾ

ਭਾਰਤ ਵਿੱਚ ‘ਸਵੈਸੇਵੀ ਬਣਨ’ ਦਾ ਵਿਚਾਰ ਵਿਕਸਤ ਦੇਸ਼ਾਂ ਵਾਂਗ ਪ੍ਰਚਲਿਤ ਨਹੀਂ ਹੈ। ਤੁਸੀਂ ਦੇਖੋਂਗੇ ਕਿ ਲੋਕ ਗੁਰਦੁਆਰਿਆਂ, ਮੰਦਰਾਂ ਜਾਂ ਹੋਰ ਧਾਰਮਿਕ ਮੌਕਿਆਂ ‘ਤੇ ਨਿਸਵਾਰਥ ਸੇਵਾ ਕਰਦੇ ਹਨ ਪਰ ਜਦੋਂ ਭਾਈਚਾਰਕ ਸੇਵਾ ਦੀ ਗੱਲ ਆਉਂਦੀ ਹੈ ਤਾਂ ਅਸੀਂ ਇਸ ਬਾਰੇ ਬਹੁਤ ਉਤਸ਼ਾਹਤ ਨਹੀਂ ਹੁੰਦੇ। ਅਸੀਂ ਆਪਣਾ ਵਿਹਲਾ ਸਮਾਂ ਉਵੇਂ ਹੀ ਗੁਜਾਰ ਦਿਆਂਗੇ ਪਰ ਭਾਈਚਾਰੇ ਵਾਸਤੇ ਕੋਈ ਲਾਭਦਾਇਕ ਕੰਮ ਨਹੀਂ ਕਰਾਂਗੇ। ਆਪਣੇ ਵੱਲੋਂ ਥੋੜ੍ਹਾ ਜਿਹਾ ਕੰਮ ਕਰਕੇ, ਅਸੀਂ ਆਪਣੇ ਆਲੇ-ਦੁਆਲੇ ਇੱਕ ਕਾਫੀ ਸਕਾਰਾਤਮਕ ਤਬਦੀਲੀ ਲਿਆ ਸਕਦੇ ਹਾਂ।

ਸਵੈਸੇਵੀ ਬਣਨ ਦੁਆਰਾ, ਤੁਸੀਂ ਨਾ ਕੇਵਲ ਭਾਈਚਾਰੇ ਦੀ ਮਦਦ ਕਰਦੇ ਹੋ, ਸਗੋਂ ਨਾਲ ਹੀ ਤੁਸੀਂ ਆਪਣੀ ਮਦਦ ਵੀ ਕਰਦੇ ਹੋ। ਤੁਸੀਂ ਆਪਣੇ ਆਤਮ-ਵਿਸ਼ਵਾਸ ਅਤੇ ਸਵੈ-ਮਾਣ ਵਿੱਚ ਵਾਧਾ ਕਰਦੇ ਹੋ। ਤੁਸੀਂ ਜੀਵਨ ਨੂੰ ਅਹਿਮੀਅਤ ਦੇਣਾ ਸ਼ੁਰੂ ਕਰਦੇ ਹੋ ਅਤੇ ਇੱਕ ਚੰਗੇ ਉਦੇਸ਼ ਲਈ ਕੰਮ ਕਰਨਾ ਤੁਹਾਨੂੰ ਆਤਮ-ਸੰਤੁਸ਼ਟੀ ਦਿੰਦਾ ਹੈ। ਤੁਹਾਡੇ ਵਿੱਚ ਜੀਵਨ ਵਿੱਚ ਤਣਾਅ ਅਤੇ ਹੋਰ ਧਿਆਨ ਭਟਕਾਉਣ ਦੀ ਸੰਭਾਵਨਾ ਘੱਟ ਹੋਵੇਗੀ। ਤੁਹਾਡੀ ਛੋਟੀ ਜਿਹੀ ਕੋਸ਼ਿਸ਼ ਇੱਕ ਖੁਸ਼ ਅਤੇ ਸੰਤੁਸ਼ਟ ਸਮਾਜ ਦੀ ਸਿਰਜਣਾ ਕਰਨ ਵਿੱਚ ਮਦਦ ਕਰਦੀ ਹੈ।

The idea of ‘Volunteering’ is not as popular in India as in developed countries. You will find people doing selfless service in Gurdwaras, temples or other religious occasions but when it comes to community service, we are not very enthusiastic about it. We may just idle away our spare time but won’t do any useful work for the community. By doing a small bit on our part, we can bring a considerable positive change around us.

By volunteering, you not only help the community, but you help yourself at the same time. You gain in your self-confidence and self-esteem. You begin to value life and working for a good cause gives you self-satisfaction. You will be less prone to stress and other distractions in life. Your small effort helps create a happy and contented society.

(Image : Scouts of Govt. High School Ajnoha, Hoshiarpur participating in Pulse Polio Programme)

“Life’s most persistent and urgent question is, What are you doing for others ?”

– Martin Luther King, Jr.

Want to volunteer?

We are indebted to our volunteers who have committed their time and energy to our organisation. Our organisation encourages the participation of volunteers who support our vision of social development. If you agree with our vision and want to assist in our community projects, we encourage you to volunteer for us.

ਸਵੈਸੇਵੀ ਬਣਨਾ ?

ਅਸੀਂ ਆਪਣੇ ਵਲੰਟੀਅਰਾਂ ਦੇ ਰਿਣੀ ਹਾਂ ਜਿੰਨ੍ਹਾਂ ਨੇ ਸਾਡੀ ਸੰਸਥਾ ਲਈ ਆਪਣਾ ਸਮਾਂ ਅਤੇ ਊਰਜਾ ਵਚਨਬੱਧ ਕੀਤੀ ਹੈ। ਸਾਡੀ ਸੰਸਥਾ ਉਹਨਾਂ ਵਲੰਟੀਅਰਾਂ ਦੀ ਭਾਗੀਦਾਰੀ ਨੂੰ ਉਤਸ਼ਾਹਤ ਕਰਦੀ ਹੈ ਜੋ ਸਮਾਜਕ ਵਿਕਾਸ ਦੇ ਸਾਡੇ ਸੁਪਨੇ ਦਾ ਸਮਰਥਨ ਕਰਦੇ ਹਨ। ਜੇ ਤੁਸੀਂ ਸਾਡੇ ਸੁਪਨੇ ਨਾਲ ਸਹਿਮਤ ਹੋ ਅਤੇ ਸਾਡੇ ਭਾਈਚਾਰਕ ਪ੍ਰੋਜੈਕਟਾਂ ਵਿੱਚ ਸਹਾਇਤਾ ਕਰਨਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਸਾਡੇ ਵਾਸਤੇ ਸਵੈਸੇਵੀ ਬਣਨ ਲਈ ਉਤਸ਼ਾਹਤ ਕਰਦੇ ਹਾਂ।

ਪਾਂਸ਼ਟਾ ਦੀਆਂ ਸਟਰੀਟ ਲਾਈਟਾਂ ਨਾਲ ਜੁੜੇ ਹੋਏ ਬਾਬਾ ਕਾਲੂ ਜੀ ਅਤੇ ਬਾਬਾ ਨਗੀਨਾ ਜੀ ਵਾਲੇ ਸੋਲਰ ਪਲਾਂਟਾਂ ਦੀਆਂ ਸੋਲਰ ਪਲੇਟਾਂ ਤੇ ਪਈ ਹੋਈ ਧੂੜ ਮਿੱਟੀ ਨੂੰ ਧੋਣ ਵਾਸਤੇ ਦੋਵੇ ਜਗ੍ਹਾ ਉਪਰ ਪਾਈਪ/ਟੂਟੀ ਲਗਾਕੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ,, ਸੋਲਰ ਪਲੇਟਾ ਦੀ ਸਫਾਈ/ਧੁਆਈ ਦਾ ਕੰਮ ਕਰਦੇ ਹੋਏ ਸਭਾ ਦੀ ਸਹਿਯੋਗੀ ਸੰਸਥਾ ਪਾਂਸ਼ਟਾ ਵੈੱਲਫੇਅਰ ਸੁਸਾਇਟੀ ਦੇ ਮੈਂਬਰ । ਇਹ ਸੁਸਾਇਟੀ,NRI Sabha PANCHHATA(Canada) ਵਲੋਂ ਪਾਂਸ਼ਟਾ ਵਿਚਲੇ ਆਪਣੇ ਕੰਮ-ਕਾਰ ਕਰਵਾਉਣ ਲਈ ਬਣਾਈ ਹੋਈ ਹੈ।

ਤਲਾਬ ਬਾਬਾ ਕਾਲੂ ਜੀ ਦੇ ਅੱਧੇ ਹਿੱਸੇ ਨੂੰ ਪਾਰਕ ਵਜੋਂ ਵਿਕਸਿਤ ਕਰਨ ਲਈ ਚਾਰੋਂ ਪਾਸੇ ਅੰਬ,ਨਿੰਮ,ਜਾਮਣ ਤੇ ਔਲੇ ਦੇ ਬੂਟੇ ਲਗਵਾਏ ਗਏ ਹਨ। ਇਸ ਲਈ ਹੁਣ ਮੋਟਰ ਤੋਂ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।

NRI Sabha PANCHHATA(Canada) ਦੀ ਸਹਿਯੋਗੀ ਸੰਸਥਾ ਪਾਂਸ਼ਟਾ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਏ ਇਸ ਕੰਮ ਲਈ ਬਹੁਤ ਬਹੁਤ ਧੰਨਵਾਦ

ਪਿਛਲੇ ਦਿਨੀਂ ਆਈ ਹਨੇਰੀ ਕਾਰਨ ਪੁਲੀਸ ਚੌਂਕੀ ਪਾਂਸ਼ਟਾ ਲਾਗੇ ਸਾਂਗਵਾਨ ਦਾ ਦਰਖੱਤ ਡਿੱਗਣ ਕਾਰਨ ਦੋ ਸਟਰੀਟ ਲਾਈਟਾਂ ਨੁਕਸਾਨੀਆਂ ਗਈਆਂ।

ਹਨੇਰੀ ਨਾਲ ਨੁਕਸਾਨੇ 2 ਪੋਲ, ਤਾਰਾ ਅਤੇ ਲਾਈਟਾ ਰਿਪੇਅਰ ਕਰਾ ਦਿੱਤੀਆ ਹਨ। ਘੁੱਲੀ ਘੁੰਮਾਰੀ ਦੀ ਜਗ੍ਹਾ ਤੱਕ ਜਗਦੀਆਂ ਲਾਈਟਾ। ਇਸੇ ਤਰ੍ਹਾਂ ਪੁਲਿਸ ਚੌਂਕੀ ਸਾਈਡ ਵੀ ਰਿਪੇਅਰ ਮੁਕੰਮਲ ਹੋਈ। ਨਹਿਰ ਉੱਪਰ ਡਿੱਗੇ ਪੋਲ ਨੂੰ ਪੋਲਟਰੀ ਫਾਰਮ ਰਖਵਾ ਦਿੱਤਾ ਹੈ ਅਤੇ ਪਿੰਡ ਵਾਲੀ ਸਾਈਡ ਪੁੱਲ ਤੋਂ ਤਾਰ ਕਟਵਾ ਦਿੱਤੀ ਹੈ। ਤਲਾ ਤੇ ਬੱਸ ਸਟੈਂਡ ਅੱਗੇ, ਰੌਕੀ ਮੋਬਾਈਲ ਸ਼ੋਪ, ਫੌਜੀ ਮੋਬਾਈਲ ਸ਼ੌਪ, ਘੁੱਦੇ ਦੀ ਦੁਕਾਨ ਅੱਗੇ, ਨਿਰਮਲ ਸਿੰਘ ਦੀਆਂ ਦੁਕਾਨਾ ਅੱਗੇ, ਚੋ ਵਾਲੇ ਪੁੱਲ ਉੱਪਰ, ਪੁਲਿਸ ਚੌਂਕੀ ਕੋਰਨਰ, ਢੇਰਾਂ ਕੋਲ ਜਲਵੇੜਾ ਰੋੜ ਅਤੇ ਗੁਰੂਘਰ ਅੱਗੇ ਖ਼ਰਾਬ ਲਾਈਟਾ ਬਦਲੀਆਂ ਗਈਆਂ।

NRI Sabha PANCHHATA(Canada) ਦੀ ਸਹਿਯੋਗੀ ਸੰਸਥਾ ਪਾਂਸ਼ਟਾ ਵੈੱਲਫੇਅਰ ਸੁਸਾਇਟੀ ਵਲੋਂ ਕਰਵਾਏ ਮੁਰੰਮਤ ਦੇ ਕੰਮ ਲਈ ਬਹੁਤ ਬਹੁਤ ਧੰਨਵਾਦ

ਸਾਰੇ ਪਾਂਸ਼ਟਾ ਨਿਵਾਸੀਆਂ ਨੂੰ ਸਤਿ ਸ੍ਰੀ ਅਕਾਲ , ਅੱਗੇ ਬੇਨਤੀ ਇਹ ਹੈ ਕਿ NRI SABHA PANCHATT ਨੂੰ ਆਪ ਜੀ ਦੇ ਸੁਝਾਵਾਂ ਦੀ ਲੋੜ ਹੈ , ਸਭਾ ਕੋਲ ਪਿੰਡ ਵਿੱਚੋਂ ਇੱਕ ਡੈਡਬੌਡੀ ਲਿਆਉਣ ਤੇ ਲੈਕੇ ਜਾਣ ਵਾਸਤੇ ਗੱਡੀ ਦੀ ਮੰਗ ਆ ਰਹੀ ਹੈ , ਸਾਡੀ ਆਪ ਸਭ ਅੱਗੇ ਬੇਨਤੀ ਹੈ ਕਿ ਆਪ ਆਪਣੇ ਸੁਝਾਅ ਦਿਓ ਕਿ ਕੀ ਸਾਨੂੰ ਗੱਡੀ ਲੈਕੇ ਦੇਣੀ ਚਾਹੀਦੀ ਹੈ ਜਾਂ ਨਹੀ , ਕੀ ਪਿੰਡ ਵਿੱਚ ਮੁਰਦਾ ਗੱਡੀ ਆਖਰੀ ਯਾਤਰਾ ਵਾਸਤੇ ਮ੍ਰਿਤਕ ਦੇਹ ਨੂੰ ਸ਼ਮਸ਼ਾਨਘਾਟ ਤੱਕ ਲੈਕੇ ਜਾਣ ਵਾਸਤੇ ਜਾਂ ਫਿਰ ਮ੍ਰਿਤਕ ਦੇਹ ਨੂੰ ਸ਼ਹਿਰ ਦੇ ਹਸਪਤਾਲਾਂ ਤੋ ਪਿੰਡ ਲਿਆਉਣ ਵਾਸਤੇ ਜਾਂ ਫਿਰ ਮ੍ਰਿਤਕ ਦੇਹ ਨੂੰ ਕਿਤੇ ਦੂਸਰੇ ਪਿੰਡ ਫਰੀਜਰ ਵਿੱਚ ਰੱਖਣ ਜਾਣ ਵਾਸਤੇ , ਕੀ ਪਿੰਡ ਵਿੱਚ ਇਸ ਤਰਾਂ ਦੀ ਗੱਡੀ ਦੀ ਲੋੜ ਹੈ ? ਕ੍ਰਿਪਾ ਕਰਕੇ ਆਪਣੇ ਕੀਮਤੀ ਸੁਝਾਅ ਜਰੂਰ ਦਿਓ ਤਾਂ ਕਿ ਅਸੀਂ ਇਸ ਵਿਚਾਰ ਨੂੰ ਅਮਲੀਜਾਮਾ ਪਹਿਨਾ ਸਕੀਏ ॥॥॥ ਧੰਨਵਾਦ

🙏

NRI Sabha Panchhata ਵਲੋਂ ਫੁੱਟਬਾਲ ਟੂਰਨਾਮੈਂਟ ਮੌਕੇ ਕੀਤੇ ਵਾਅਦੇ ਮੁਤਾਬਕ ਪਾਂਸ਼ਟਾ ਦੀ ਜੇਤੂ ਫੁੱਟਬਾਲ ਟੀਮ ਨੂੰ 30000 ਰੁਪਏ ਦੀਆਂ 20 ਫੁੱਟਬਾਲ ਕਿੱਟਾਂ ਦਿੱਤੀਆਂ ਗਈਆਂ।

ਫੁੱਟਬਾਲ ਕਿੱਟਾਂ ਦੀ ਵੰਡ ਸਰਪੰਚ ਕੁਲਵੰਤ ਕੌਰ ਪਾਂਸ਼ਟਾ ਵਲੋਂ ਪਾਂਸ਼ਟਾ ਵੈੱਲਫੇਅਰ ਸੁਸਾਇਟੀ ਤੇ ਯੰਗ ਫੁੱਟਬਾਲ ਕਲੱਬ ਪਾਂਸ਼ਟਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਕੀਤੀ ਗਈ।

ਆਪ ਸਭ ਨੂੰ ਸਾਨੂੰ NRI SABHA PANCHHAT ਵਲੋ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪਿੰਡ ਪਾਂਸ਼ਟਾ ਦੇ ਪਹਿਲਾਂ ਤੋ ਖੇਡਾਂ ਨਾਲ ਜੁੜੇ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਸੱਠ ਸਾਲ ਪੁਰਾਣੇ ਸਾਡੇ ਬਜ਼ੁਰਗਾਂ ਵੱਲੋਂ ਸ਼ੁਰੂ ਕੀਤੇ ਦੁਸਹਿਰਾ ਟੂਰਨਾਮੈਂਟ ਨੂੰ ( ਜੋ ਕਿ ਬਾਦ ਵਿੱਚ ਅਲੱਗ ਅਲੱਗ ਨਾਵਾਂ ਤੇ ਸਮਿਆਂ ਤੇ ਹੁੰਦਾ ਰਿਹਾ ਪਰ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਸੀ ) ਦੁਬਾਰਾ ਸੁਰਜੀਤ ਕੀਤਾ ਜਾ ਰਿਹਾ ਹੈ , ਟੂਰਨਾਮੈਂਟ ਕਰਵਾ ਰਹੇ ਵੀਰਾਂ ਵੱਲੋਂ ਸਭਾ ਨੂੰ ਨਾਲ ਜੁੜਨ ਦੀ ਅਪੀਲ ਕੀਤੀ ਗਈ ਸੀ ਜਿਸ ਸਦਕਾ ਸਭਾ ਦੇ ਚੇਅਰਮੈਨ ਸਰਦਾਰ ਚਰਨਜੀਤ ਸਿੰਘ ਪਰਮਾਰ ਦੀ ਪ੍ਰਧਾਨਗੀ ਚੱ ਹੋਈ ਮੀਟਿੰਗ ਵਿੱਚ ਸਭਾ ਵਲੋਂ ਟੂਰਨਾਮੈਂਟ ਦੌਰਾਨ ਸਾਰੇ ਲੰਗਰਾਂ ਦੀ ਸੇਵਾ ਲਈ ਗਈ ਹੈ , ਗੁਰੂ ਮਹਾਰਾਜ ਕ੍ਰਿਪਾ ਕਰਨ ਤੇ ਸਾਰੇ ਕਾਰਜ ਵਧੀਆ ਤਰੀਕੇ ਨਾਲ ਸੰਪੂਰਨ ਕਰਵਾਉਣ ॥॥॥ ਧੰਨਵਾਦ

🙏
🙏
🙏

ਸਾਨੂੰ ਆਪਣੇ ਸਮੂਹ ਨਗਰ ਨਿਵਾਸੀਆਂ ਅਤੇ ਬਾਹਰ ਰਹਿੰਦੇ ਐਨ ਆਰ ਆਈ ਵੀਰਾਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ NRI SABHA PANCHHAT ( CANADA ) ਵੱਲੋਂ “ ਗੁਰੂ ਕੀ ਰਸੋਈ ਖੈਰੜ ਅੱਛਰਵਾਲ “ ਜੋ ਕਿ ਆਪਣੇ ਇਲਾਕੇ ਦੇ ਬੇਆਸਰਿਆਂ, ਅੰਗਹੀਣਾਂ ਅਤੇ ਬਜ਼ੁਰਗਾਂ ਦੀ ਆਪਣੇ ਕੋਲ ਰੱਖਕੇ ਸੇਵਾ ਕਰਦੇ ਹਨ ਅਤੇ ਨਾਲ ਹੀ ਪਿੰਡਾਂ ਵਿੱਚ ਬਜ਼ੁਰਗਾਂ ਅਤੇ ਬੇਆਸਕਿਆਂ ਜਿੰਨਾਂ ਦੇ ਘਰ ਚੱ ਕਮਾਈ ਕਰਨ ਵਾਲਾ ਕੋਈ ਨਹੀਂ ਨੂੰ ਦੋਵੇ ਟਾਈਮ ਦਾ ਖਾਣਾ ਉਨਾਂ ਦੇ ਘਰਾਂ ਤੱਕ ਪੁਹੰਚਦਾ ਕਰਦੇ ਹਨ , ਨੂੰ 25,000 ਰੁਪਏ ਦੀ ਸੇਵਾ ਭੇਜੀ ਗਈ ਹੈ , ਵਾਹਿਗੁਰੂ ਗੁਰੂ ਕੀ ਰਸੋਈ ਚਲਾਉਣ ਵਾਲੇ ਵੀਰਾਂ ਤੇ ਸਦਾ ਆਪਣਾ ਮੇਹਰ ਭਰਿਆ ਹੱਥ ਰੱਖਣ ਅਤੇ ਸਦੇ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

ਸਤਕਾਰਤ ਨਗਰ ਨਿਵਾਸੀਆਂ ਦੇ ਸਨਮੁੱਖ ਸਨਿਮਰ ਬੇਨਤੀ।

NRI SABHA ਐਲਾਨ ਕਰਦੀ ਹੈ ਕਿ ਜੇਕਰ ਇਹਨਾਂ ਪੰਚਾਇਤੀ ਚੋਣਾਂ ਵਿੱਚ ਪਿੰਡ ਪਾੰਸ਼ਟਾ ਨਿਵਾਸੀ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕਰਦੇ ਹਨ ਤਾਂ NRI SABHA, ਪੰਜਾਬ ਸਰਕਾਰ ਵੱਲੋਂ ਮੌਜੂਦਾ ਪ੍ਰਸਤਾਵਤ ਰੂ. 5,00,000/- ਦੀ ਗ੍ਰਾਂਟ ਦੇ ਬਰਾਬਰ ਦਾ ਸਹਿਯੋਗ ਪਿੰਡ ਦੇ ਵਿਕਾਸ ਲਈ ਦੇਵੇਗੀ।

ਜਿਵੇਂ ਕਿ ਆਪ ਸਭ ਜਾਣਦੇ ਹੋ ਕਿ NRI SABHA ਦਾ ਗਠਨ ਆਪਣੇ ਨਗਰ ਦੇ ਸਰਬ ਪੱਖੀ ਵਿਕਾਸ ਲਈ ਕੀਤਾ ਗਿਆ ਹੈ ਅਤੇ ਇਸ ਕਾਰਜ ਦੀ ਸਫਲਤਾ ਲਈ ਆਪ ਸਭ ਨੇ ਆਪਣਾ ਕੀਮਤੀ ਸਹਿਯੋਗ ਦੇ ਕੇ ਨਿਵਾਜਣਾ ਜੀ। ਸਭਾ ਦਾ ਮਨੋਰਥ ਬਿਨਾਂ ਕਿਸੇ ਭੇਦਭਾਵ ਤੋਂ ਨਗਰ ਦਾ ਵਿਕਾਸ ਕਰਨਾ ਹੈ।

ਆਪ ਸਭ ਦਾ ਧੰਨਵਾਦ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।

No photo description available.

All reactions:

15Aman Panchata, Nitin Parmar and 13 others